ਸਮੋਸੇ ਵੇਚਣ ਵਾਲੇ ਵਿਅਕਤੀ ਨੇ ਕੀਤੀ ਅਜਿਹੀ ਕਾਮੇਡੀ ਕੀ ਦੇਖ ਕੇ ਸਭ ਰਹਿ ਗਏ ਹੈਰਾਨ

Uncategorized

ਅੱਜਕੱਲ੍ਹ ਸੋਸ਼ਲ ਮੀਡੀਆ ਉੱਤੇ ਬਹੁਤ ਸਾਰੀਆਂ ਅਜਿਹੀਆਂ ਵੀਡੀਓਜ਼ ਵਾਇਰਲ ਹੋ ਰਹੀਆਂ ਹਨ,ਜਿਨ੍ਹਾਂ ਨੂੰ ਵੇਖਣ ਤੋਂ ਬਾਅਦ ਲੋਕ ਹੈਰਾਨ ਰਹਿ ਜਾਂਦੇ ਹਨ।ਕਿਉਂਕਿ ਅੱਜ ਦੇ ਜ਼ਮਾਨੇ ਦੇ ਵਿੱਚ ਹਰ ਕੋਈ ਆਪਣਾ ਧੰਦਾ ਕਰਨ ਦੇ ਲਈ ਵੱਖੋ ਵੱਖਰੇ ਤਰੀਕੇ ਅਪਣਾ ਰਿਹਾ ਹੈ।ਜਿਵੇਂ ਕਿ ਅਸੀਂ ਜਾਣਦੇ ਹਾਂ ਕਿ ਹਰੇਕ ਵਿਅਕਤੀ ਦਾ ਅੰਦਾਜ਼ ਅਲੱਗ ਹੁੰਦਾ ਹੈ ਅਤੇ ਹਰ ਕੋਈ ਵੱਖਰੀ ਸੋਚ ਰੱਖਦਾ ਹੈ।ਇਸ ਲਈ ਕੁਝ ਲੋਕ ਅਜਿਹੇ ਹੁੰਦੇ ਹਨ,ਜਿਨ੍ਹਾਂ ਦੇ ਕਾਰਨਾਮੇ ਲੋਕਾਂ ਨੂੰ ਬਹੁਤ ਹੀ ਜ਼ਿਆਦਾ ਹੈਰਾਨ ਕਰ ਦਿੰਦੇ ਹਨ ਜਾਂ ਫਿਰ ਲੋਕਾਂ ਨੂੰ ਆਪਣੇ ਵੱਲ ਆਕਰਸ਼ਿਤ ਕਰਦੇ ਹਨ।ਪਿਛਲੇ ਦਿਨਾਂ ਦੇ ਵਿੱਚ ਇੱਕ ਵੀਡੀਓ ਸਾਹਮਣੇ ਆਈ ਸੀ,ਜਿੱਥੇ ਇੱਕ ਨਿੰਬੂ ਵਾਲਾ ਅਜੀਬੋ ਗਰੀਬ ਤਰੀਕੇ ਦੇ ਨਾਲ ਨਿੰਬੂ ਦਾ ਹੋਕਾ ਲਗਾ ਰਿਹਾ ਸੀ।

ਜਿਸ ਨੂੰ ਵੇਖ ਕੇ ਬਹੁਤ ਸਾਰੇ ਲੋਕਾਂ ਨੇ ਇਸ ਲਈ ਵੱਖੋ ਵੱਖਰੇ ਕੁਮੈਂਟ ਕੀਤੇ ਸੀ।ਜਾਣਕਾਰੀ ਮੁਤਾਬਕ ਉਹ ਪਾਕਿਸਤਾਨ ਦੀ ਵੀਡੀਓ ਸੀ ਅਤੇ ਹੁਣ ਭਾਰਤ ਤੋਂ ਵੀ ਇਕ ਵੀਡੀਓ ਸਾਹਮਣੇ ਆ ਰਹੀ ਹੈ।ਇਸ ਵੀਡੀਓ ਦੇ ਵਿੱਚ ਵੇਖਿਆ ਜਾ ਸਕਦਾ ਹੈ ਕਿ ਇਕ ਵਿਅਕਤੀ ਮੋਟਰਸਾਈਕਲ ਤੇ ਆਪਣਾ ਕੁਝ ਸਾਮਾਨ ਲੱਦ ਕੇ ਅਜੀਬੋ ਗਰੀਬ ਤਰੀਕੇ ਨਾਲ ਹੋਕਾ ਦੇ ਰਿਹਾ ਹੈ।ਦੱਸਿਆ ਜਾ ਰਿਹਾ ਹੈ ਕਿ ਇਹ ਵਿਅਕਤੀ ਸਮੋਸੇ ਵੇਚਦਾ ਹੈ ਅਤੇ ਸਮੋਸੇ ਵੇਚਣ ਲਈ ਅਜੀਬੋ ਗਰੀਬ ਤਰੀਕੇ ਦੇ ਨਾਲ ਹੋਕਾ ਲਗਾ ਰਿਹਾ ਹੈ। ਇਸ ਦੀ ਇਹ ਵੀਡੀਓ ਜਦੋਂ ਤੋਂ ਸੋਸ਼ਲ ਮੀਡੀਆ ਉੱਤੇ ਪਾਈ ਗਈ ਹੈ ਬਹੁਤ ਸਾਰੇ ਲੋਕਾਂ ਵੱਲੋਂ ਵੇਖੀ ਜਾ ਚੁੱਕੀ ਹੈ।ਬਹੁਤ ਸਾਰੇ ਲੋਕਾਂ ਵੱਲੋਂ ਇਸ ਮਾਮਲੇ ਸਬੰਧੀ ਹਾਸਾ ਮਜ਼ਾਕ ਕੀਤਾ ਜਾ ਰਿਹਾ ਹੈ ਅਤੇ ਉੱਥੇ ਹੀ ਕੁਝ ਲੋਕਾਂ ਵੱਲੋਂ ਗੰਭੀਰਤਾ ਨਾਲ ਇਸ ਮਾਮਲੇ ਵਿੱਚ

ਗੱਲਬਾਤ ਕੀਤੀ ਜਾ ਰਹੀ ਹੈ।ਕਿਉਂਕਿ ਅੱਜਕੱਲ੍ਹ ਲੋਕਾਂ ਦੇ ਕਾਰੋਬਾਰ ਠੱਪ ਹੁੰਦੇ ਜਾ ਰਹੇ ਹਨ,ਜਿਸ ਕਾਰਨ ਲੋਕਾਂ ਨੂੰ ਆਪਣਾ ਢਿੱਡ ਭਰਨ ਦੇ ਲਈ ਹਰ ਛੋਟੇ ਵੱਡੇ ਕੰਮ ਨੂੰ ਕਰਨਾ ਪੈ ਰਿਹਾ ਹੈ ਅਤੇ ਇਸ ਦੌਰਾਨ ਲੋਕ ਆਪਣੇ ਚਿਹਰੇ ਤੇ ਮੁਸਕਾਨ ਵੀ ਰੱਖਦੇ ਹਨ ਅਤੇ ਦੂਸਰਿਆਂ ਨੂੰ ਹਸਾਉਣ ਦੀ ਕੋਸ਼ਿਸ਼ ਕਰਦੇ ਹਨ। ਤੁਹਾਡਾ ਇਸ ਮਾਮਲੇ ਬਾਰੇ ਕੀ ਵਿਚਾਰ ਹੈ, ਤੁਸੀਂ ਆਪਣਾ ਵਿਚਾਰ ਕੁਮੈਂਟ ਬਾਕਸ ਵਿੱਚ ਸਾਂਝਾ ਕਰ ਸਕਦੇ ਹੋ।

Leave a Reply

Your email address will not be published. Required fields are marked *