ਕਿਸਾਨਾਂ ਦੀ ਮਹਾਂਪੰਚਾਇਤ ਨੂੰ ਰੋਕਣ ਦੇ ਲਈ ਦੇਖੋ ਕੀਤੇ ਗਏ ਮਹਾਂ ਪ੍ਰਬੰਧ

Uncategorized

ਕਿਸਾਨਾਂ ਨੇ ਪਿਛਲੇ ਦਿਨੀਂ ਯੂਪੀ ਦੇ ਮੁਜ਼ੱਫਰਨਗਰ ਦੇ ਵਿੱਚ ਇੱਕ ਮਹਾਂਪੰਚਾਇਤ ਕੀਤੀ ਸੀ,ਜਿਸ ਨੇ ਸਾਰੇ ਰਿਕਾਰਡ ਤੋੜੇ ਹਨ।ਇਸ ਮੌਕੇ ਵੱਡੀ ਗਿਣਤੀ ਦੇ ਵਿਚ ਕਿਸਾਨ ਇੱਥੇ ਪਹੁੰਚੇ ਸੀ,ਇਸ ਇਕੱਠ ਨੂੰ ਵੇਖਣ ਤੋਂ ਬਾਅਦ ਕੇਂਦਰ ਸਰਕਾਰ ਵੀ ਚਿੰਤਾ ਵਿੱਚ ਹੈ।ਕਿਉਂਕਿ ਜੇਕਰ ਇਸ ਤਰੀਕੇ ਨਾਲ ਇਕੱਠ ਹੁੰਦੇ ਰਹੇ ਤਾਂ ਕੇਂਦਰ ਸਰਕਾਰ ਦੀਆਂ ਮੁਸ਼ਕਲਾਂ ਹੋਰ ਵੀ ਜ਼ਿਆਦਾ ਵਧ ਜਾਣਗੀਆਂ। ਮੁਜ਼ੱਫਰਨਗਰ ਤੋਂ ਬਾਅਦ ਹੁਣ ਕਰਨਾਲ ਦੇ ਵਿਚ ਮਹਾਂ ਪੰਚਾਇਤ ਦੀ ਤਿਆਰੀ ਕੀਤੀ ਜਾ ਰਹੀ ਹੈ।ਪਿਛਲੇ ਦਿਨੀਂ ਇਸ ਦਾ ਐਲਾਨ ਵੀ ਹੋ ਚੁੱਕਿਆ ਹੈ।ਇਸ ਮਹਾਪੰਚਾਇਤ ਨੂੰ ਰੋਕਣ ਦੇ ਲਈ ਹਰਿਆਣਾ ਸਰਕਾਰ ਵੱਲੋਂ ਵੱਡੀ ਗਿਣਤੀ ਦੇ ਵਿਚ ਪੁਲਿਸ ਫੋਰਸ ਤਾਇਨਾਤ ਕੀਤੀ ਗਈ ਹੈ ਅਤੇ ਧਾਰਾ ਇੱਕ ਸੌ ਚੁਤਾਲੀ ਲਾਗੂ

ਕੀਤੀ ਗਈ ਹੈ।ਜਾਣਕਾਰੀ ਮੁਤਾਬਕ ਹਰਿਆਣਾ ਦੇ ਵਿੱਚ ਇੰਟਰਨੈੱਟ ਵੀ ਬੰਦ ਕੀਤਾ ਗਿਆ ਹੈ ਤਾਂ ਜੋ ਲੋਕਾਂ ਤੱਕ ਸੰਦੇਸ਼ ਨਾ ਪਹੁੰਚੇ ਕੇ ਲੋਕ ਅਨਾਜ ਮੰਡੀ ਦੇ ਵਿੱਚ ਇਕੱਠੇ ਹੋ ਰਹੇ ਹਨ ਜਾਂ ਨਹੀਂ ਕੁਝ ਤਸਵੀਰਾਂ ਸਾਹਮਣੇ ਆ ਰਹੀਆਂ ਹਨ, ਜਿਨ੍ਹਾਂ ਵਿਚ ਵੇਖਿਆ ਜਾ ਸਕਦਾ ਹੈ ਕਿ ਹਰਿਆਣਾ ਸਰਕਾਰ ਨੇ ਕਿਸ ਤਰੀਕੇ ਨਾਲ ਅਨਾਜ ਮੰਡੀ ਦੇ ਅੱਗੇ ਵੱਡੀ ਗਿਣਤੀ ਦੇ ਵਿਚ ਪੁਲਸ ਫੋਰਸ ਤਾਇਨਾਤ ਕੀਤੀ ਹੈ ਤਾਂ ਜੋ ਇੱਥੇ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਅਜਿਹੀ ਘਟਨਾ ਨਾ ਵਾਪਰੇ ਜਿਸ ਨਾਲ ਕੇਂਦਰ ਸਰਕਾਰ ਨੂੰ ਕੋਈ ਨੁਕਸਾਨ ਹੋਵੇ।ਦੂਜੇ ਪਾਸੇ ਕਿਸਾਨਾਂ ਦੇ ਆਗੂਆਂ ਵੱਲੋਂ ਵੀ ਇਹੋ ਕਿਹਾ ਜਾ ਰਿਹਾ ਹੈ ਕਿ ਜੇਕਰ ਰਸਤਿਆਂ ਤੇ ਵਿੱਚ ਬੈਰੀਕੇਟ

ਮਿਲਦੇ ਹਨ ਤਾਂ ਉਨ੍ਹਾਂ ਨੂੰ ਤੋੜਿਆ ਜਾ ਸਕਦਾ ਹੈ ਅਤੇ ਜੇਕਰ ਪੁਲੀਸ ਮੁਲਾਜ਼ਮ ਡੰਡੇ ਬਰਸਾਉਂਦੇ ਹਨ ਤਾਂ ਵੀ ਉਨ੍ਹਾਂ ਦਾ ਵਿਰੋਧ ਨਹੀਂ ਕਰਨਾ ਭਾਵ ਪੁਲੀਸ ਮੁਲਾਜ਼ਮਾਂ ਉੱਤੇ ਕਿਸੇ ਵੀ ਪ੍ਰਕਾਰ ਦਾ ਕੋਈ ਹ-ਮ-ਲਾ ਨਹੀਂ ਹੋਣਾ ਚਾਹੀਦਾ। ਕਿਉਂਕਿ ਜੇਕਰ ਅਜਿਹਾ ਹੁੰਦਾ ਹੈ ਤਾਂ ਇਸ ਨਾਲ ਸਾਡੇ ਕਿਸਾਨੀ ਅੰਦੋਲਨ ਨੂੰ ਨੁਕਸਾਨ ਪਹੁੰਚੇਗਾ।ਪਰ ਜੋ ਤਸਵੀਰਾਂ ਸਾਹਮਣੇ ਆ ਰਹੀਆਂ ਹਨ ਉਨ੍ਹਾਂ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਕੇਂਦਰ ਸਰਕਾਰ ਹੁਣ ਕਿਸਾਨਾਂ ਤੋਂ ਕਾਫੀ ਜ਼ਿਆਦਾ ਡਰ ਚੁੱਕੀ ਹੈ ਅਤੇ ਕਿਸਾਨਾਂ ਨੂੰ ਇਕੱਠੇ ਨਾ ਹੋਣ ਦੇਣ ਦੇ ਲਈ ਵੱਡੀ ਗਿਣਤੀ ਦੇ ਵਿਚ ਪੁਲਿਸ ਮੁਲਾਜ਼ਮਾਂ ਦੀ ਸਹਾਇਤਾ ਲਈ ਜਾ ਰਹੀ ਹੈ।ਇਨ੍ਹਾਂ ਤਸਵੀਰਾਂ ਨੂੰ ਵੇਖਣ ਤੋਂ ਬਾਅਦ ਇਹ ਵੀ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਕਿਸਾਨ ਆਪਣੀ ਜਿੱਤ ਦੇ ਬਹੁਤ ਨਜ਼ਦੀਕ ਹਨ।

Leave a Reply

Your email address will not be published. Required fields are marked *