ਹਰਚਰਨ ਸਿੰਘ ਦੇ ਪਜਾਮੇ ਨੇ ਫਸਾਇਆ ਕੁੜੀ ਦਾ ਸਾਰਾ ਪਰਿਵਾਰ

Uncategorized

ਜਿਵੇਂ ਕਿਸੇ ਜਾਣਦੇ ਹਾਂ ਕਿ ਪਿਛਲੇ ਕਈ ਦਿਨਾਂ ਤੋਂ ਸੋਸ਼ਲ ਮੀਡੀਆ ਉੱਤੇ ਹਰਚਰਨ ਸਿੰਘ ਨਾਮ ਦੇ ਲੜਕੇ ਦਾ ਮਾਮਲਾ ਕਾਫੀ ਜ਼ਿਆਦਾ ਭਖਿਆ ਹੋਇਆ ਹੈ। ਬਹੁਤ ਸਾਰੇ ਲੋਕਾਂ ਦਾ ਕਹਿਣਾ ਹੈ ਕਿ ਲੜਕੀ ਅਤੇ ਉਸਦੇ ਪਰਿਵਾਰਕ ਮੈਂਬਰਾਂ ਦੇ ਖਿਲਾਫ ਕਾਰਵਾਈ ਹੋਣੀ ਚਾਹੀਦੀ ਹੈ।ਇਸ ਮਾਮਲੇ ਵਿੱਚ ਹਰਚਰਨ ਸਿੰਘ ਦੇ ਪਰਿਵਾਰਕ ਮੈਂਬਰਾਂ ਦਾ ਸਾਥ ਦੇਣ ਵਾਲੇ ਸੋਢੀ ਧਾਲੀਵਾਲ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਜਿਸ ਤਰੀਕੇ ਨਾਲ ਲੜਕੀ ਦੇ ਪਰਿਵਾਰਕ ਮੈਂਬਰਾਂ ਵੱਲੋਂ ਕਿਹਾ ਜਾ ਰਿਹਾ ਹੈ ਕਿ ਖੇਤਾਂ ਦੇ ਆਲੇ ਦੁਆਲੇ ਜੋ ਤਾਰ ਲਗਾਈ ਗਈ ਸੀ ਉਸ ਦੇ ਨਾਲ ਹਰਚਰਨ ਸਿੰਘ ਦੀ ਮੌਤ ਹੋਈ ਹੈ ਤਾਂ ਇਹ ਬਿਲਕੁਲ ਗ਼ਲਤ ਗੱਲ

ਕਹੀ ਜਾ ਰਹੀ ਹੈ। ਕਿਉਂਕਿ ਲੜਕੀ ਦੇ ਘਰ ਦੇ ਨਜ਼ਦੀਕ ਜੰਗਲ ਪੈਂਦਾ ਹੈ ਅਤੇ ਇਸ ਜੰਗਲ ਦੇ ਵਿੱਚ ਕਈ ਜੰਗਲੀ ਜਾਨਵਰ ਵੀ ਰਹਿੰਦੇ ਹਨ। ਜੇਕਰ ਕੋਈ ਵਿਅਕਤੀ ਆਪਣੇ ਖੇਤ ਦੇ ਆਲੇ ਦੁਆਲੇ ਕਰੰਟ ਵਾਲੀ ਤਾਰ ਲਗਾਉਂਦਾ ਹੈ ਅਤੇ ਅਚਾਨਕ ਹੀ ਕੋਈ ਜਾਨਵਰ ਆ ਕੀ ਇਸ ਤਾਰ ਦੇ ਨਾਲ ਲੱਗ ਜਾਂਦਾ ਹੈ ਅਤੇ ਉਸ ਦੀ ਮੌਤ ਹੋ ਜਾਂਦੀ ਹੈ ਤਾਂ ਉਥੇ ਵਿਅਕਤੀ ਉੱਤੇ ਕਿਸੇ ਬੰਦੇ ਦੇ ਕਤਲ ਤੋਂ ਵੀ ਜ਼ਿਆਦਾ ਵੱਡਾ ਕੇਸ ਪੈ ਸਕਦਾ ਹੈ। ਕਿਉਂਕਿ ਅੱਜਕੱਲ੍ਹ ਵਣ ਵਿਭਾਗ ਵੱਲੋਂ ਬਹੁਤ ਸਾਰੇ ਲੋਕਾਂ ਉੱਤੇ ਕੇਸ ਦਰਜ ਕੀਤੇ ਜਾ ਰਹੇ ਹਨ ਤਾਂ ਇੱਥੇ ਕੋਈ ਬੇਵਕੂਫ਼ ਨਹੀਂ ਹੈ ਕਿ ਜਾਣਬੁੱਝ

ਕੇ ਕੋਈ ਕਰੰਟ ਵਾਲੀ ਤਾਰ ਆਪਣੇ ਖੇਤਾਂ ਦੇ ਆਲੇ ਦੁਆਲੇ ਲਗਾਵੇਗਾ। ਜੋ ਤਾਰ ਖੇਤਾਂ ਦੇ ਆਲੇ ਦੁਆਲੇ ਲੱਗੀ ਹੁੰਦੀ ਹੈ ਉਹ ਤਾਰ ਸਿਰਫ਼ ਝਟਕਾ ਦੇਣ ਵਾਸਤੇ ਹੁੰਦੀ ਹੈ। ਉਸ ਦੇ ਨਾਲ ਨਾ ਤਾਂ ਕਿਸੇ ਜਾਨਵਰ ਦੀ ਮੌਤ ਹੋ ਸਕਦੀ ਹੈ ਅਤੇ ਨਾ ਹੀ ਕਿਸੇ ਵਿਅਕਤੀ ਜਾਂ ਬੱਚੇ ਦੀ ਮੌਤ ਹੋ ਸਕਦੀ ਹੈ।ਸੋ ਇਸ ਮਾਮਲੇ ਸਬੰਧੀ ਹੋਰ ਵੀ ਕਈ ਲੋਕਾਂ ਵਲੋਂ ਆਪਣੇ ਵਿਚਾਰ ਸਾਂਝੇ ਕੀਤੇ ਜਾ ਰਹੇ ਹਨ।

Leave a Reply

Your email address will not be published. Required fields are marked *