ਜਿਵੇਂ ਤੁਹਾਨੂੰ ਪਤਾ ਹੈ ਕਿ ਦਿੱਲੀ ਵਿੱਚ ਕਿਸਾਨ ਆਪਣੇ ਹੱਕ ਲੈਣ ਦੇ ਲਈ ਲਗਾਤਾਰ ਪਿਛਲੇ ਦੋ ਮਹੀਨਿਆਂ ਤੋਂ ਡਟੇ ਹੋਏ ਹਨ।ਪਰ ਕੇਂਦਰ ਦੀ ਸਰਕਾਰ ਉਨ੍ਹਾਂ ਦੀਆਂ ਮੰਗਾਂ ਮੰਨਣ ਨੂੰ ਤਿਆਰ ਨਹੀਂ ਜਿਸ ਦੇ ਚਲਦੇ ਕਿਸਾਨ ਸੜਕਾਂ ਉਪਰ ਰਹਿਣ ਦੇ ਲਈ ਮਜਬੂਰ ਹਨ। ਸਰਕਾਰ ਦੇ ਇਸ ਰਵੱਈਏ ਨੂੰ ਵੇਖਦੇ ਹੋਏ ਕਿਸਾਨ ਆਗੂਆਂ ਨੇ ਛੱਬੀ ਜਨਵਰੀ ਨੂੰ ਇਕ ਪ੍ਰੋਗਰਾਮ ਉਲੀਕਿਆ ਹੈ
ਜਿਸ ਵਿੱਚ ਕਿਸਾਨ ਦਿੱਲੀ ਦੀਆਂ ਸੜਕਾਂ ਉਪਰ ਟਰੈਕਟਰ ਮਾਰਚ ਕੱਢਣਗੇ। ਇਸ ਪ੍ਰੋਗਰਾਮ ਦੇ ਸੰਬੰਧ ਵਿਚ ਲੋਕਾਂ ਨੂੰ ਜਾਗਰੂਕ ਕਰਨ ਦੇ ਲਈ ਲੱਖਾਂ ਸਿਧਾਣਾ ਪੰਜਾਬ ਦੇ ਪਿੰਡਾਂ ਵਿੱਚ ਜਾ ਕੇ ਪ੍ਰਚਾਰ ਕਰ ਰਿਹਾ ਹੈ ਅਤੇ ਲੋਕਾਂ ਨੂੰ ਇਸ ਮਾਰਚ ਵਿਚ ਸ਼ਾਮਲ ਹੋਣ ਲਈ ਪ੍ਰੇਰਿਤ ਕਰ ਰਿਹਾ ਹੈ।
ਲੱਖਾ ਸਿਧਾਣਾ ਨੇ ਮੁਕਤਸਰ ਦੇ ਇਕ ਇਲਾਕੇ ਵਿਚ ਜਾ ਕੇ ਪ੍ਰਚਾਰ ਕੀਤਾ ਅਤੇ ਧਮਾਕੇਦਾਰ ਸਪੀਚ ਦਿੱਤੀ।ਇਸ ਦੌਰਾਨ ਲੱਖਾ ਸਿਧਾਣਾ ਨੇ ਕਿਹਾ ਕਿ ਪੰਜਾਬ ਬੜੀ ਮੁਸ਼ਕਿਲ ਨਾਲ ਜਾਗਿਆ ਹੈ ਇਨ੍ਹਾਂ ਰਾਜਨੀਤਕ ਪਾਰਟੀਆਂ ਨੇ ਪਹਿਲਾਂ ਭਰਾਵਾਂ ਭਰਾਵਾਂ ਨੂੰ ਲੜਾ ਕੇ ਪੰਜਾਬ ਦਾ ਬਹੁਤ ਨੁਕਸਾਨ ਕੀਤਾ ਹੈ।ਹੁਣ ਪੰਜਾਬ ਬੜੀ ਮੁਸ਼ਕਿਲ ਨਾਲ ਜਾਗਿਆ ਹੈ ਇਨ੍ਹਾਂ ਰਾਜਨੀਤਕ ਪਾਰਟੀਆਂ ਦੇ ਝੰਡਿਆਂ ਦੀ ਜਗ੍ਹਾ ਹੁਣ ਕਿਸਾਨੀ ਦੇ ਝੰਡੇ ਹਨ।ਇਨ੍ਹਾਂ ਨੂੰ ਬਰਕਰਾਰ ਰੱਖਣਾ ਹੈ
ਅਤੇ ਇਨ੍ਹਾਂ ਰਾਜਨੀਤਕ ਪ੍ਰਭਾਵਾਂ ਤੋਂ ਦੂਰ ਰਹਿਣਾ ਹੈ।ਉਨ੍ਹਾਂ ਨੇ ਕਿਹਾ ਕਿ ਜੇਕਰ ਇਨ੍ਹਾਂ ਬਿਲਾਂ ਦੇ ਲਈ ਅੰਬਾਨੀ ਅਡਾਨੀ ਜ਼ਿੰਮੇਵਾਰ ਹਨ ਓਨੇ ਹੀ ਜ਼ਿੰਮੇਵਾਰ ਪੰਜਾਬ ਦੇ ਸਿਆਸਤਦਾਨ ਵੀ ਹਨ ਕਿਉਂਕਿ 2005 ਤੋਂ ਹੀ ਇੱਥੇ ਰਿਲਾਇੰਸ ਦੇ ਪਲਾਂਟ ਲੱਗਣੇ ਸ਼ੁਰੂ ਹੋ ਗਈ ਸੀ ਤਦ ਇਨ੍ਹਾਂ ਪਲਾਂਟਾਂ ਵਿਚ ਅਕਾਲੀਆਂ ਅਤੇ ਕਾਂਗਰਸੀ ਨੇਤਾਵਾਂ ਦੇ ਹਿੱਸੇ ਸਨ।ਹੁਣ ਇਹ ਵਿ ਰੋ ਧ ਕਰਨਾ ਨਾਟਕ ਕਰ ਰਹੇ ਹਨ ਇਨ੍ਹਾਂ ਦੇ ਮੂੰਹ ਤੋਂ ਤੁਸੀਂ ਪਰਦਾ ਹਟਾਉਣਾ ਹੈ। ਤੁਹਾਡੇ ਇਸ ਬਾਰੇ ਕੀ ਵਿਚਾਰ ਹਨ ਸਾਨੂੰ ਕੁਮੈਂਟ ਕਰਕੇ ਜ਼ਰੂਰ ਦੱਸੋ।ਇਸੇ ਤਰ੍ਹਾਂ ਤਾਜ਼ਾ ਖ਼ਬਰਾਂ ਅਤੇ ਅਪਡੇਟਾਂ ਦੇ ਲਈ ਸਾਡੇ ਪੇਜ ਨੂੰ ਲਾਈਕ ਤੇ ਸ਼ੇਅਰ ਕਰੋ ਧੰਨਵਾਦ।