ਦਿੱਲੀ ਦਾ ਇਹ ਪਰਿਵਾਰ ਰੋਜ਼ਾਨਾ 4 ਘੰਟੇ ਕਰਦਾ ਹੈ ਕਿਸਾਨਾਂ ਦੀ ਸੇਵਾ

ਦਿੱਲੀ ਵਿੱਚ ਚੱਲ ਰਹੇ ਸੰਘਰਸ਼ਾਂ ਨੂੰ ਦੋ ਮਹੀਨਿਆਂ ਦੇ ਲਗਪਗ ਸਮਾਂ ਹੋ ਚੱਲਿਆ ਹੈ।ਪਰ ਕਿਸਾਨਾਂ ਦੇ ਜੋਸ਼ ਵਿੱਚ ਬਿਲਕੁਲ ਵੀ ਕਮੀ ਨਹੀਂ ਆਈ। ਕਿਸਾਨ ਇੱਥੇ ਪਹਿਲੇ ਦਿਨ ਵਾਂਗੂ ਹੀ ਡਟੇ ਹੋਏ ਹਨ। ਜੇਕਰ ਸੋਚਿਆ ਜਾਵੇ ਕਿਸਾਨਾਂ ਦੇ ਇਸ ਜੋਸ਼ ਪਿੱਛੇ ਪੂਰੇ ਭਾਰਤ ਦੇ ਹਰ ਵਰਗ ਦਾ ਹੱਥ ਹੈ।

ਕਿਉਂਕਿ ਕਿਸਾਨਾਂ ਦੇ ਨਾਲ ਨਾਲ ਇਸ ਅੰਦੋਲਨ ਨੂੰ ਦੇਸ਼ ਦੇ ਹਰ ਵਰਗ ਨੇ ਸਮਰਥਨ ਦਿੱਤਾ ਹੈ ਅਤੇ ਲੋਕ ਇਥੇ ਕਿਸਾਨਾਂ ਦੀ ਸੇਵਾ ਕਰਨ ਵੀ ਪਹੁੰਚੇ ਹਨ। ਅੱਜ ਅਸੀਂ ਤੁਹਾਨੂੰ ਦਿੱਲੀ ਦੇ ਅਜਿਹੇ ਹੀ ਪਰਿਵਾਰ ਬਾਰੇ ਦੱਸਣ ਜਾ ਰਹੇ ਹਾਂ ਜੋ ਦਿੱਲੀ ਦੇ ਗਾਜੀਪੁਰ ਬਾਰਡਰ ਤੇ ਹਰ ਰੋਜ਼ ਕਿਸਾਨਾਂ ਦੀ ਸੇਵਾ ਲਈ ਚਾਰ ਘੰਟੇ ਕੱਢਦਾ ਹੈ।

ਇਸ ਪਰਿਵਾਰ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਉਹ 47 ਦੀ ਵੰਡ ਵੇਲੇ ਪਾਕਿਸਤਾਨ ਤੋਂ ਦਿੱਲੀ ਆਏ ਸਨ। ਉਸ ਵੇਲੇ ਉਨ੍ਹਾਂ ਦੇ ਬਜ਼ੁਰਗਾਂ ਤੋਂ ਜ਼ਮੀਨਾਂ ਖੋਹ ਲਈਆਂ ਗਈਆਂ ਸਨ ਇਸ ਲਈ ਉਹ ਕਿਸਾਨਾਂ ਦਾ ਦਰਦ ਸਮਝਦੇ ਹਨ।

ਇਹਦੇ ਨਾਲ ਹੀ ਉਨ੍ਹਾਂ ਨੇ ਇਸ ਅੰਦੋਲਨ ਬਾਰੇ ਬੋਲਦਿਆਂ ਕਿਹਾ ਕਿ ਇਨ੍ਹਾਂ ਸ਼ਾਂਤਮਈ ਅੰਦੋਲਨ ਪਹਿਲਾਂ ਕਦੇ ਨਹੀਂ ਵੇਖਿਆ। ਸਰਕਾਰ ਨੂੰ ਇਨ੍ਹਾਂ ਲੋਕਾਂ ਉਪਰ ਤਰਸ ਖਾ ਕੇ ਬਿਲਾਂ ਨੂੰ ਰੱਦ ਕਰ ਦੇਣਾ ਚਾਹੀਦਾ ਹੈ। ਕਿਉਂਕਿ ਇਹ ਲੋਕਾਂ ਨੇ ਹੀ ਸਰਕਾਰ ਬਣਾਈ ਹੈ ਅਤੇ ਲੋਕਤੰਤਰ ਵਿੱਚ ਲੋਕ ਸਰਵਉੱਚ ਹੁੰਦੇ ਹਨ। ਜੇਕਰ ਕਿਸੇ ਦੇਸ਼ ਦਾ ਇੰਨਾ ਵੱਡਾ ਵਰਗ ਸਰਕਾਰ ਦੇ ਖਿਲਾਫ ਹੋਵੇ ਤਾਂ ਉਨ੍ਹਾਂ ਦੀਆਂ ਗੱਲਾਂ ਮੰਨ ਲੈਣੀ ਚਾਹੀਦੀ ਹਨ। ਤੁਹਾਡੀ ਇਸ ਪਰਿਵਾਰ ਬਾਰੇ ਕੀ ਵਿਚਾਰ ਹਨ ਸਾਨੂੰ ਕੁਮੈਂਟ ਕਰਕੇ ਜ਼ਰੂਰੀ ਦੱਸੋ। ਇਸੇ ਤਰ੍ਹਾਂ ਤਾਜ਼ਾ ਖ਼ਬਰਾਂ ਅਤੇ ਅਪਡੇਟਾਂ ਦੇ ਲਈ ਸਾਡੇ ਪੇਜ ਨੂੰ ਲਾਈਕ ਅਤੇ ਸ਼ੇਅਰ ਕਰੋ ਤਾਂ ਜੋ ਅਸੀਂ ਤੁਹਾਡੇ ਲਈ ਖ਼ਬਰਾਂ ਲੈ ਕੇ ਹਾਜ਼ਰ ਹੁੰਦੀ ਰਹੀਏ ਮਿਲਦੇ ਹਾਂ ਇਕ ਨਵੀਂ ਖਬਰ ਦੇ ਨਾਲ ਉਦੋਂ ਤੱਕ ਲਈ ਧੰਨਵਾਦ।

Leave a Reply

Your email address will not be published. Required fields are marked *